• ਖ਼ਬਰਾਂ ਫਟਾਫੱਟ: ਆਸਟ੍ਰੇਲੀਆਈ ਬਜਟ ਤੋਂ ਗਲੋਬਲ ਤਣਾਅ ਤੱਕ, ਹਫ਼ਤੇ ਭਰ ਦੀਆਂ ਵੱਡੀਆਂ ਖ਼ਬਰਾਂ
    May 15 2026
    ਇਸ ਹਫ਼ਤੇ ਆਸਟ੍ਰੇਲੀਆ ਵਿੱਚ ਫੈਡਰਲ ਬਜਟ, ਇਮੀਗ੍ਰੇਸ਼ਨ ਨੀਤੀ ਅਤੇ ਹਾਊਸਿੰਗ ਟੈਕਸ ਸੁਧਾਰਾਂ ਨੇ ਖਾਸ ਚਰਚਾ ਬਟੋਰੀ। Coles ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਮਾਮਲੇ ਵਿੱਚ ਫੈਡਰਲ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ, ਜਦਕਿ NSW ਸਰਕਾਰ ਨੇ Bondi ਹਮਲੇ ਤੋਂ ਬਾਅਦ ਗਨ ਕਾਨੂੰਨ ਸਖ਼ਤ ਕਰਨ ਦਾ ਐਲਾਨ ਕੀਤਾ। ਅੰਤਰਰਾਸ਼ਟਰੀ ਪੱਧਰ ’ਤੇ Donald Trump ਅਤੇ Xi Jinping ਦੀ ਮੁਲਾਕਾਤ, ਇਰਾਨ ਸੰਕਟ ਅਤੇ ਮੱਧ-ਪੂਰਬ ਦੀ ਤਣਾਅਪੂਰਨ ਸਥਿਤੀ ਚਰਚਾ ਵਿੱਚ ਰਹੀ। ਭਾਰਤ ਵਿੱਚ MSP ਵਾਧੇ, IPL ਅਤੇ ਕੇਰਲਾ ਦੀ ਰਾਜਨੀਤੀ ਨਾਲ ਜੁੜੀਆਂ ਖ਼ਬਰਾਂ ਵੀ ਸੁਰਖੀਆਂ ਵਿੱਚ ਰਹੀਆਂ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ।
    Show More Show Less
    6 mins
  • ਪ੍ਰਵਾਸ ਸਖ਼ਤ ਕਰਨ ਅਤੇ ਗੈਰ-ਨਾਗਰਿਕਾਂ ਲਈ ਭਲਾਈ ਭੁਗਤਾਨ ਰੋਕਣ ਦੇ ਐਲਾਨ ਤੋਂ ਬਾਅਦ ਐਂਗਸ ਟੇਲਰ ’ਤੇ ਵਨ ਨੇਸ਼ਨ ਦੀ ਨਕਲ ਦੇ ਲੱਗੇ ਦੋਸ਼
    May 15 2026
    ਗੱਠਜੋੜ ਦੇ ਨੇਤਾ ਐਂਗਸ ਟੇਲਰ ਨੇ ਸੰਘੀ ਬਜਟ ਦੇ ਜਵਾਬ ਵਿੱਚ ਪ੍ਰਵਾਸ ਨੀਤੀਆਂ ਨੂੰ ਹੋਰ ਸਖ਼ਤ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਗੈਰ-ਨਾਗਰਿਕਾਂ ਲਈ ਭਲਾਈ ਭੁਗਤਾਨਾਂ ਤੱਕ ਪਹੁੰਚ ਰੋਕਣ ਦੀ ਗੱਲ ਵੀ ਕੀਤੀ ਹੈ। ਇਸ ਬਿਆਨ ਤੋਂ ਬਾਅਦ ਸਿਆਸੀ ਚਰਚਾ ਤੇਜ਼ ਹੋ ਗਈ ਹੈ, ਅਤੇ ਆਲੋਚਕਾਂ ਨੇ ਗੱਠਜੋੜ ’ਤੇ ਇਲਜ਼ਾਮ ਲਗਾਇਆ ਹੈ ਕਿ ਉਹ ਆਰਥਿਕ ਸਮੱਸਿਆਵਾਂ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਵਨ ਨੇਸ਼ਨ ਵਰਗੀ ਨੀਤੀ ਲਾਈਨ ਅਪਣਾ ਰਹੇ ਹਨ। ਇਹ ਚਰਚਾ ਆਸਟ੍ਰੇਲੀਆ ਦੇ ਭਵਿੱਖੀ ਪ੍ਰਵਾਸ ਅਤੇ ਰਾਜਨੀਤਕ ਦਿਸ਼ਾ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਲਿਬਰਲ ਪਾਰਟੀ ਦਾ ਬਜਟ ਜਵਾਬ ਅਤੇ ਇਸ ਦੇ ਆਸਟ੍ਰੇਲੀਆ ਦੇ ਸਿਆਸੀ ਭਵਿੱਖ ’ਤੇ ਸੰਭਾਵਿਤ ਅਸਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ।
    Show More Show Less
    11 mins
  • ਖ਼ਬਰਨਾਮਾ: ਕੁਈਨਜ਼ਲੈਂਡ ਦੇ ਭਿਆਨਕ ਬੱਸ ਹਾਦਸੇ 'ਚ ਇੱਕ ਔਰਤ ਦੀ ਮੌਤ ਅਤੇ ਕਈ ਵਿਦੇਸ਼ੀ ਨਾਗਰਿਕਾਂ ਸਮੇਤ 19 ਹਸਪਤਾਲ ਦਾਖਲ
    May 15 2026
    ਕੁਈਨਜ਼ਲੈਂਡ ਦੇ ਵ੍ਹਿਟਸੰਡੇਜ਼ (Whitsundays) ਇਲਾਕੇ ਵਿੱਚ ਇੱਕ ਬੱਸ ਪਲਟਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। 29 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਹ ਬੱਸ ਟਾਊਨਸਵਿੱਲ ਦੇ ਦੱਖਣ ਵੱਲ ਸਥਿਤ ਗੁਮਲੂ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਕੁੱਲ 19 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਕੁਈਨਜ਼ਲੈਂਡ ਪੁਲਿਸ ਦਾ ਕਹਿਣਾ ਹੈ ਕਿ ਬੱਸ ਦੇ ਯਾਤਰੀਆਂ ਵਿੱਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਇਹ ਅਤੇ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ।
    Show More Show Less
    5 mins
  • ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਨਾਗਰਿਕਤਾ ਟੈਸਟ ਲਾਜ਼ਮੀ, ਕੈਨੇਡਾ ਵਿੱਚ ਸਿੱਖ ਖਿਡਾਰੀ ਦਾ ਮਾਣ ਤੇ ਭਾਰਤ-ਨਿਊਜ਼ੀਲੈਂਡ ਸੰਬੰਧਾਂ ‘ਚ ਨਵਾਂ ਪੜਾਅ
    May 15 2026
    ਨਿਊਜ਼ੀਲੈਂਡ ਸਰਕਾਰ ਨੇ 2027 ਦੇ ਅੰਤ ਤੋਂ ਨਾਗਰਿਕਤਾ ਹਾਸਲ ਕਰਨ ਲਈ ਨਵਾਂ ਟੈਸਟ ਲਾਜ਼ਮੀ ਕਰਨ ਦਾ ਐਲਾਨ ਕੀਤਾ ਹੈ। ਇਸ ਟੈਸਟ ਦੌਰਾਨ ਉਮੀਦਵਾਰਾਂ ਨਾਲ ਆਹਮੋ-ਸਾਹਮਣੇ ਬੈਠ ਕੇ ਸਵਾਲ-ਜਵਾਬ ਕੀਤੇ ਜਾਣਗੇ ਅਤੇ ਇਸਨੂੰ ਪਾਸ ਕਰਨ ਲਈ ਵੱਧ ਤੋਂ ਵੱਧ ਛੇ ਮੌਕੇ ਦਿੱਤੇ ਜਾਣਗੇ। ਇਸ ਫ਼ੈਸਲੇ ਦਾ ਪ੍ਰਵਾਸੀ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਕੈਨੇਡਾ ਵਿੱਚ ਬਾਸਕਟਬਾਲ ਖਿਡਾਰੀ ਈਸ਼ਰ ਸਿੰਘ ਸਰਾਏ ਨੇ ਸਿੱਖ ਭਾਈਚਾਰੇ ਲਈ ਵਿਲੱਖਣ ਮਾਣ ਹਾਸਲ ਕੀਤਾ ਹੈ। ਇਸਦੇ ਨਾਲ ਹੀ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਯਾਤਰਾ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
    Show More Show Less
    8 mins
  • ਆਸਟ੍ਰੇਲੀਆ ਤੋਂ ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਯਾਤਰੀ ਟੈਕਸ ਹੁਣ ਹੋਇਆ $80
    May 15 2026
    ਆਸਟ੍ਰੇਲੀਆਈ ਸੰਘੀ ਬਜਟ ਵਿੱਚ ਸਰਕਾਰ ਨੇ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ‘ਪੈਸੇਂਜਰ ਮੂਵਮੈਂਟ ਚਾਰਜ’ ਵਿੱਚ ਵਾਧੇ ਦਾ ਐਲਾਨ ਕੀਤਾ ਹੈ। 1 ਜਨਵਰੀ 2027 ਤੋਂ ਆਸਟ੍ਰੇਲੀਆ ਛੱਡਣ ਵਾਲੇ ਹਰ ਯਾਤਰੀ ਨੂੰ 80 ਡਾਲਰ ਫੀਸ ਦੇਣੀ ਪਵੇਗੀ। ਇਹ ਟੈਕਸ ਆਮ ਤੌਰ ‘ਤੇ ਹਵਾਈ ਟਿਕਟ ਵਿੱਚ ਹੀ ਸ਼ਾਮਲ ਹੁੰਦਾ ਹੈ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ।
    Show More Show Less
    6 mins
  • ਖ਼ਬਰਨਾਮਾ: ਕੋਲਜ਼ ‘ਤੇ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਸਾਬਤ, ਮਾਈਗ੍ਰੇਸ਼ਨ ਨੀਤੀ ‘ਤੇ ਨਵੀਂ ਸਿਆਸੀ ਚਰਚਾ, ਤੇ ਹੋਰ ਖ਼ਬਰਾਂ
    May 14 2026
    ਆਸਟ੍ਰੇਲੀਆ ਦੀ ਸੁਪਰਮਾਰਕੀਟ ਚੇਨ ਕੋਲਜ਼ ਨੂੰ ਫੈਡਰਲ ਕੋਰਟ ਨੇ ਗੁਮਰਾਹ ਕਰਨ ਵਾਲੀਆਂ ਛੋਟਾਂ ਲਈ ਦੋਸ਼ੀ ਕਰਾਰ ਦਿੱਤਾ ਹੈ। ਉਧਰ ਵਿਰੋਧੀ ਧਿਰ ਮਾਈਗ੍ਰੇਸ਼ਨ ਨੂੰ ਨਵੇਂ ਘਰਾਂ ਦੀ ਗਿਣਤੀ ਨਾਲ ਜੋੜਨ ਦੀ ਯੋਜਨਾ ਲਿਆ ਰਹੀ ਹੈ। ਇਸਦੇ ਨਾਲ ਹੀ ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ‘ਤੇ ਮਨੁੱਖੀ ਸਹਾਇਤਾ ਲਈ ਕੁਝ ਰਾਹਤ ਦਿੱਤੀ ਗਈ ਹੈ, ਜਦਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਯਾਹੂ ਦੀ ਕਥਿਤ ਗੁਪਤ ਯੂਏਈ ਯਾਤਰਾ ‘ਤੇ ਵੀ ਚਰਚਾ ਜਾਰੀ ਹੈ। ਗ੍ਰੀਨਜ਼ ਪਾਰਟੀ ਨੇ ਰਾਜਨੀਤਿਕ ਚੰਦਿਆਂ ‘ਤੇ ਸਖ਼ਤ ਨਿਯਮਾਂ ਦੀ ਮੰਗ ਕੀਤੀ ਹੈ। ਇਹ ਅਤੇ ਹੋਰਨਾਂ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...
    Show More Show Less
    5 mins
  • ਫੈਰਰ ਉਪ-ਚੋਣ ’ਚ ਵਨ ਨੇਸ਼ਨ ਪਾਰਟੀ ਦੀ ਜਿੱਤ ਨੇ ਬਦਲੀ ਫੈਡਰਲ ਸਿਆਸਤ ਦੀ ਤਸਵੀਰ, ਕੀ ਕਹਿੰਦਾ ਪੰਜਾਬੀ ਭਾਈਚਾਰਾ?
    May 14 2026
    ਨਿਊ ਸਾਊਥ ਵੇਲਜ਼ ਅਧੀਨ ਪੈਂਦਾ ਫੈਰਰ ਆਸਟ੍ਰੇਲੀਆ ਦਾ 10ਵਾਂ ਸਭ ਤੋਂ ਵੱਡਾ ਸੰਘੀ ਵੋਟਰ ਖੇਤਰ ਹੈ, ਜਿਸਦਾ ਆਕਾਰ 126,000 ਵਰਗ ਕਿਲੋਮੀਟਰ ਤੋਂ ਵੱਧ ਦਾ ਹੈ। ਇਸ ਅਧੀਨ ਪੰਜਾਬੀ ਭਾਈਚਾਰੇ ਦੀ ਬਹੁਤਾਤ ਵਾਲੇ ਗ੍ਰਿਫ਼ਿਥ ਅਤੇ ਐਲਬਰੀ ਨੂੰ ਮਿਲਾ ਕੇ ਕੁੱਲ 14 ਡਿਵੀਜ਼ਨਾਂ ਪੈਂਦੀਆਂ ਹਨ। ਇਸ ਸੀਟ ਉਤੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਿਬਰਲ ਪਾਰਟੀ ਜਾਂ ਫਿਰ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਹਨ ਪਰ ਬੀਤੀ 9 ਮਈ ਨੂੰ ਹੋਈ ਫੈਰਰ ਉਪ-ਚੋਣ ਵਿੱਚ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਡੇਵਿਡ ਫਾਰਲੇ ਨੇ ਜਿੱਤ ਹਾਸਿਲ ਕੀਤੀ ਹੈ। ਵਨ ਨੇਸ਼ਨ ਪਾਰਟੀ ਦੀ ਜਿੱਤ ਬਾਰੇ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ ਇਹ ਜਾਨਣ ਲਈ ਸੁਣੋ ਇਹ ਪੌਡਕਾਸਟ...
    Show More Show Less
    5 mins
  • 'I did not intend to be different, I just continued to be myself,' says Satinder Sartaj in an exclusive chat with SBS Punjabi - 'ਆਸਟ੍ਰੇਲੀਆ ਦੀ ਧਰਤੀ ਨੇ ਮੋਹਿਆ ਦਿਲ, ਪੰਜਾਬੀ ਭਾਈਚਾਰੇ ਦੀ ਸਾਹਿਤਕ ਸਮਝ ਨੇ ਕੀਤਾ ਪ੍ਰਭਾਵਿਤ': ਡਾ.ਸਤਿੰਦਰ ਸਰਤਾਜ
    May 14 2026
    'Australia's audience is still rooted in their culture and has a good sense of literature,' says the renowned Indian poet, writer, singer, and actor Satinder Sartaaj on his Australian Tour. Ahead of his concert in Melbourne, Dr Sartaaj posed with Australia’s 2023 ODI World Cup-winning trophy at the iconic Melbourne Cricket Ground. In an exclusive chat with SBS Punjabi, the singer shares what makes him strike a chord with the Gen Z, the motivation behind his work and his admiration for Australia. Listen to more in this podcast. - ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਸ਼ਾਨਦਾਰ ਸ਼ੋਅਜ਼ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਰਹੇ ਪ੍ਰਸਿੱਧ ਪੰਜਾਬੀ ਸ਼ਾਇਰ, ਗਾਇਕ ਅਤੇ ਅਦਾਕਾਰ ਡਾ.ਸਤਿੰਦਰ ਸਰਤਾਜ ਨੇ ਮੈਲਬਰਨ ਸ਼ੋਅ ਤੋਂ ਪਹਿਲਾਂ ਇੱਥੇ ਮੈਲਬਰਨ ਕ੍ਰਿਕਟ ਗਰਾਊਂਡ ਦਾ ਦੌਰਾ ਕੀਤਾ। ਇਸ ਮੌਕੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਸਤਿੰਦਰ ਸਰਤਾਜ ਨੇ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਅਤੇ ਮਨਮੋਹਕ ਨਜ਼ਾਰਿਆਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਡਾ. ਸਰਤਾਜ ਨੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਦੀ ਵੀ ਖੂਬ ਸਰਾਹਨਾ ਕਰਦਿਆਂ ਕਿਹਾ ਕਿ ਇੱਥੋਂ ਦੇ ਪੰਜਾਬੀ ਸਾਹਿਤ ਅਤੇ ਸੰਗੀਤ ਦੀ ਡੂੰਘੀ ਸਮਝ ਰੱਖਦੇ ਹਨ ਅਤੇ ਕਲਾ ਪ੍ਰਤੀ ਉਨ੍ਹਾਂ ਦਾ ਪਿਆਰ ਕਾਬਿਲ-ਏ-ਤਾਰੀਫ ਹੈ।
    Show More Show Less
    7 mins