SBS Punjabi - ਐਸ ਬੀ ਐਸ ਪੰਜਾਬੀ cover art

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

By: SBS
Listen for free

About this listen

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2025, Special Broadcasting Services Politics & Government Social Sciences
Episodes
  • ਖ਼ਬਰਾਂ ਫਟਾਫੱਟ: ਤ੍ਰਾਸਦੀ, ਸਿਆਸਤ ਅਤੇ ਸੁਰੱਖਿਆ ਦੇ ਮਸਲੇ, ਜਾਣੋ ਇਸ ਹਫ਼ਤੇ ਦੀਆਂ ਵੱਡੀਆਂ ਅਪਡੇਟਸ
    May 1 2026
    ਐਲਿਸ ਸਪ੍ਰਿੰਗਜ਼ 'ਚ ਪਿਛਲੇ ਐਤਵਾਰ ਨੂੰ ਲਾਪਤਾ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਕੁਮਾਂਜਾਈ ਲਿਟਲ ਬੇਬੀ ਦੀ ਤਲਾਸ਼ ਵਿੱਚ ਸੈਂਕੜੇ ਭਾਈਚਾਰਕ ਮੈਂਬਰਾਂ ਨੇ ਭਾਗ ਲਿਆ ਸੀ। ਪਰ ਹੁਣ ਕੱਲ੍ਹ ਵੀਰਵਾਰ ਨੂੰ ਇੱਕ ਲਾਸ਼ ਮਿਲੀ, ਜਿਸਨੂੰ ਇਸ ਛੋਟੀ ਕੁੜੀ ਦੀ ਮੰਨਿਆ ਜਾ ਰਿਹਾ ਹੈ। ਕੌਮਾਂਤਰੀ ਖ਼ਬਰ 'ਚ ਡੈਮੋਕ੍ਰੇਟਿਕ ਸੈਨੇਟਰਾਂ ਨੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ 'ਤੇ ਇਰਾਨ ਵਿਰੁੱਧ ਅਮਰੀਕੀ ਫ਼ੌਜ ਦੀ ਕਾਰਵਾਈ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਓਧਰ, ਪੰਜਾਬ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ।
    Show More Show Less
    5 mins
  • ਖ਼ਬਰਨਾਮਾ: ਕੁਮਾਂਜਾਈ ਬੱਚੀ ਦੇ 'ਅਗਵਾ ਤੇ ਕਤਲ' ਦਾ ਕਥਿਤ ਦੋਸ਼ੀ ਗ੍ਰਿਫਤਾਰ, ਭੜਕੀ ਭੀੜ ਨੂੰ ਮਾਪਿਆਂ ਵੱਲੋਂ ਸ਼ਾਂਤੀ ਦੀ ਅਪੀਲ
    May 1 2026
    ਨਾਰਦਰਨ ਆਸਟ੍ਰੇਲੀਆ ਵਿੱਚ ਪੰਜ ਸਾਲਾ ਕੁਮਾਂਜਾਈ ਬੱਚੀ ਦੇ ਕਥਿਤ ਅਗਵਾ ਅਤੇ ਮੌਤ ਤੋਂ ਬਾਅਦ ਤਣਾਅ ਵਧ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 47 ਸਾਲਾ ਜੈਫਰਸਨ ਲੇਵਿਸ ਨੂੰ ਗ੍ਰਿਫ਼ਤਾਰ ਕਰਕੇ ਹਸਪਤਾਲ ਵਿੱਚ ਭਰਤੀ ਕਰਾਇਆ ਹੈ। ਇਸ ਦੌਰਾਨ ਐਲਿਸ ਸਪ੍ਰਿੰਗਜ਼ ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਕੁਝ ਥਾਵਾਂ ‘ਤੇ ਪੁਲਿਸ ਨਾਲ ਝੜਪਾਂ ਵੀ ਹੋਈਆਂ, ਜਦਕਿ ਪਰਿਵਾਰ ਨੇ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ
    Show More Show Less
    5 mins
  • ਸ਼ੈਪਰਟਨ ਦੇ ਵਿਸਾਖੀ ਮੇਲੇ 'ਚ ਖੇਡਾਂ, ਸੰਗੀਤ ਦੇ ਨਾਲ-ਨਾਲ ਕਲਾ ਦੀ ਵੀ ਬੱਲੇ-ਬੱਲੇ
    May 1 2026
    ਵਿਕਟੋਰੀਆ ਦੇ ਪੇਂਡੂ ਇਲਾਕੇ ਸ਼ੈਪਰਟਨ ਵਿੱਚ ਮਨਾਏ ਗਏ ਵਿਸਾਖੀ ਮੇਲੇ 2026 ਦੌਰਾਨ ਕਬੱਡੀ, ਕ੍ਰਿਕਟ, ਰੱਸਾਕਸ਼ੀ ਅਤੇ ਖੋ-ਖੋ ਸਮੇਤ ਕਈ ਰਿਵਾਇਤੀ ਖੇਡ ਮੁਕਾਬਲੇ ਕਰਵਾਏ ਗਏ। 26 ਅਪ੍ਰੈਲ ਨੂੰ ਹੋਏ ਇਸ ਸਮਾਗਮ ਵਿੱਚ ਪੰਜਾਬੀ ਕਲਾਕਾਰ ਸੁਖਪ੍ਰੀਤ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਣਾਈ ਗਈ ਪੇਂਟਿੰਗ ਅਤੇ ਆਰਟਿਸਟ ਡੈਨੀਅਲ ਕੋਨੈੱਲ ਦੀਆਂ ਚਿੱਤਰਕਾਰੀਆਂ ਦੀ ਨਿਲਾਮੀ ਕਰਕੇ ਚੈਰੀਟੀ ਲਈ ਦਾਨ ਵੀ ਇਕੱਠਾ ਕੀਤਾ ਗਿਆ, ਜਿਸ ਨਾਲ ਮੇਲੇ ਨੂੰ ਸਮਾਜਿਕ ਸੇਵਾ ਨਾਲ ਵੀ ਜੋੜਿਆ ਗਿਆ।
    Show More Show Less
    6 mins
No reviews yet