Episodes

  • Punjabi Pioneers: Tracing Punjabi journeys in Far North Queensland - ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪਰਵਾਸ: ਫਾਰ ਨਾਰਥ ਕੁਈਨਜ਼ਲੈਂਡ ਦੀਆਂ ਅਣਸੁਣੀਆਂ ਕਹਾਣੀਆਂ
    Mar 31 2026
    Punjabi Pioneers is an SBS Punjabi podcast series uncovering the untold stories of Australia’s earliest Punjabi settlers. The first season of the podcast series brings to light the voices of Punjabi women from early Sikh families in Far North Queensland, whose courage and contributions helped shape Punjabi life in Australia. - SBS Punjabi ਦੀ ਇਸ ਪੌਡਕਾਸਟ ਸੀਰੀਜ਼ ਰਾਹੀਂ ਅਸੀਂ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੀੜੀ ਦਰ ਪੀੜੀ ਵੱਸਦੀਆਂ ਪੰਜਾਬੀ ਔਰਤਾਂ ਦੀ ਜ਼ੁਬਾਨੀ ਉਹਨਾਂ ਦੇ ਵਸੇਬੇ ਨਾਲ ਜੁੜੀਆਂ ਦਿਲਚਸਪ ਆਪਬੀਤੀਆਂ ਨੂੰ ਸੰਜੋਇਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਸ਼ੁਰੂਆਤੀ ਦੌਰ ਦੇ ਕਈ ਅਹਿਮ ਪੱਖਾਂ ‘ਤੇ ਵੀ ਚਾਨਣ ਪਾਇਆ ਹੈ।
    Show More Show Less
    2 mins
  • Devo Singh's 1964 journey to Australia: A Far North Queensland migration story of courage and opportunity - ‘ਗੰਨੇ ਦੇ ਖੇਤ ਵੇਖ ਕੇ ਲੱਗਿਆ ਜਿਵੇਂ ਪੰਜਾਬ ਹੀ ਹਾਂ': 1964 'ਚ ਆਸਟ੍ਰੇਲੀਆ ਆਈ ਦੇਵੋ ਸਿੰਘ ਦੀ ਦਿਲ ਟੁੰਬਵੀ ਕਹਾਣੀ
    Apr 1 2026
    In this episode of Punjabi Pioneers, we hear Devo Singh’s journey from a small village in Nawanshahr, in India’s northern state of Punjab, to Australia in 1964. Devo recalls seeing a plane and telephones for the first time, navigating strict household expectations, and making sure her three daughters received the education she never had. Arriving in Cairns, the sugarcane farmland reminded her of Punjab, grounding her memories as she built a new life. In this interview, she shares her story, reflecting the courage and resilience of Punjabi women who helped shape early Punjabi life in Australia. - 23 ਸਾਲ ਦੀ ਉਮਰ ਵਿੱਚ 1964 'ਚ ਨਵਾਂਸ਼ਹਿਰ ਤੋਂ ਆਸਟ੍ਰੇਲੀਆ ਆਉਣ ਵਾਲੀ ਦੇਵੋ ਸਿੰਘ ਦੀ ਪਰਵਾਸ ਕਹਾਣੀ 'ਚ ਕਈ ਕਿੱਸੇ ਉਭਰਕੇ ਸਾਹਮਣੇ ਆਉਂਦੇ ਹਨ। ਦੇਵੋ ਦੱਸਦੇ ਹਨ ਕਿ ਕਿਵੇਂ 6 ਮਹੀਨੇ ਤੱਕ ਉਹਨਾਂ ਦੇ ਪਤੀ ਦੇ ਟੱਬਰ ਨੇ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਧੀ ਵਾਂਗ ਰੱਖਿਆ, ਉਨ੍ਹਾਂ ਦਿਨਾਂ 'ਚ ਇੱਕਲਿਆਂ ਆਉਣ ਦੇ ਅਤੇ ਇੱਥੇ ਮੁੱਢਲੀ ਜ਼ਿੰਦਗੀ ਦੇ ਅੰਸ਼ ਸਾਂਝੇ ਕੀਤੇ। ਉਨ੍ਹਾਂ ਅਨੁਸਾਰ ਮਾਲੀ ਤੰਗੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਕਦੇ ਕੋਈ ਤੰਗੀ ਮਹਿਸੂਸ ਨਹੀਂ ਕੀਤੀ ਕਿਉਂਕਿ ਚੰਗੇ ਸਾਥ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਨਵੇਂ ਮੁਲਕ ਵਿੱਚ ਸੁਖਾਲਾ ਬਣਾਇਆ। ਉਨ੍ਹਾਂ ਔਖੇ ਸਮਿਆਂ 'ਚ ਬਿਨਾਂ ਅੰਗਰੇਜ਼ੀ ਜਾਣਦੇ ਹੋਏ ਤਿੰਨਾਂ ਧੀਆਂ ਦੀ ਪੜਾਈ ‘ਤੇ ਖ਼ਾਸ ਧਿਆਨ ਦਿੱਤਾ ਅਤੇ ਅਗਲੀਆਂ ਪੀੜੀਆਂ ਨੂੰ ਪੰਜਾਬੀ ਨਾਲ ਜੋੜੀ ਰੱਖਿਆ। ਇਸ ਪੌਡਕਾਸਟ ਰਾਹੀਂ ਸੁਣੋ ਦੇਵੋ ਸਿੰਘ ਦੀ ਪ੍ਰੇਰਣਾਦਾਇਕ ਕਹਾਣੀ...
    Show More Show Less
    29 mins
  • ‘In those days, nobody knew about Australia’: Surinder Kaur Sodhi’s unique migration story - ‘ਉਹਨਾਂ ਦਿਨਾਂ 'ਚ ਆਸਟ੍ਰੇਲੀਆ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ‘: 1967 ਵਿੱਚ ਆਈ ਸੁਰਿੰਦਰ ਕੌਰ ਸੋਢੀ ਦੀ ਅਨੋਖੀ ਮਾਈਗ੍ਰੇਸ਼ਨ ਕਹਾਣੀ
    Apr 2 2026
    In 1967, Surinder Kaur Sodhi migrated from Hoshiarpur, Punjab, to Far North Queensland, at a time when the White Australia Policy was still in place. In this interview, she reflects on her unique one of a kind grand wedding in regional Queensland, her early experiences of arriving in Australia, her husband’s family’s Punjabi roots dating back to 1888, their transition from hawking to sugarcane farming in North Queensland, and the ways she held on to her identity in a new land. - ਸੁਰਿੰਦਰ ਕੌਰ ਸੋਢੀ 1967 ਵਿੱਚ ਜੱਦ ਹੁਸ਼ਿਆਰਪੁਰ ਤੋਂ Far North Queensland ਆਏ ਤਾਂ ਉਸ ਸਮੇਂ ਵਾਈਟ ਆਸਟ੍ਰੇਲੀਆ ਪਾਲਿਸੀ ਹਾਲੇ ਲਾਗੂ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਿਤਾਬਾਂ ਲਈ ਉਨ੍ਹਾਂ ਨੂੰ ਲਾਇਬ੍ਰੇਰੀ ਜਾਣਾ ਪੈਂਦਾ ਸੀ, ਪਰ ਆਸਟ੍ਰੇਲੀਆ ਵਿੱਚ ‘ਪ੍ਰੀਤਲੜੀ’ ਉਨ੍ਹਾਂ ਦੇ ਘਰ ਹੀ ਆ ਜਾਂਦੀ ਸੀ, ਇਹ ਗੱਲ ਉਨ੍ਹਾਂ ਲਈ ਬਹੁਤ ਹੈਰਾਨੀਜਨਕ ਸੀ। ਇਸ ਗੱਲਬਾਤ ਵਿੱਚ ਉਨ੍ਹਾਂ ਆਪਣੇ ਆਲੀਸ਼ਾਨ ਅਤੇ ਵਿਲੱਖਣ ਵਿਆਹ ਬਾਰੇ ਗੱਲ ਕੀਤੀ ਹੈ, ਜਦੋਂ 1967 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਵਾਂ ਪੜਨ ਲਈ ਵੂਲਗੁਲਗਾ ਤੋਂ ਕੈਰਨਜ਼ ਲਿਜਾਇਆ ਗਿਆ।ਇਸ ਇੰਟਰਵਿਊ ਰਾਹੀਂ ਉਨ੍ਹਾਂ ਨੇ Townsville ਅਤੇ Cairns ਦੀਆਂ ਮੁੱਢਲੀਆਂ ਯਾਦਾਂ, Atherton Tableland ਦੇ ਇਤਿਹਾਸਕ ਬਦਲਾਅ ਅਤੇ ਹੋਰ ਬਹੁਤ ਕੁਝ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਜੀ ਦੇ ਪਤੀ ਦੇ ਦਾਦਾ ਜੀ 1888 'ਚ ਆਸਟ੍ਰੇਲੀਆ ਪਰਵਾਸ ਕਰ ਗਏ ਸੀ।
    Show More Show Less
    20 mins
  • Jagindro recalls arriving in Australia as a two-year-old in 1957, when many Punjabi women were often recorded as ‘Singh’ instead of ‘Kaur’ - 1957 ਵਿੱਚ ਜਦੋਂ 2 ਸਾਲ ਦੀ ਉਮਰ ‘ਚ ਜਗਿੰਦਰੋ ਆਸਟ੍ਰੇਲੀਆ ਪਹੁੰਚੀ, ਤਾਂ ਪੰਜਾਬੀ ਔਰਤਾਂ ‘ਕੌਰ’ ਨਹੀਂ, ‘ਸਿੰਘ’ ਵਜੋਂ ਦਰਜ ਹੁੰਦੀਆਂ ਸਨ
    Apr 2 2026
    Jagindro Kalkat’s family’s connection to Australia goes back generations when her father’s nana ji, Mangal Singh, arrived in Australia by ship in 1878 and worked for years cutting trees and clearing land for vegetation and cultivation in Gordonvale and the Tablelands in Far North Queensland. In this episode, she reflects on her own migration journey, arriving in Australia as a two-year-old with her mother to join her father in regional Queensland. She shares hardships women faced on remote farms, hard work of the Sikh families and why many Punjabi women like her and her mum were recorded as 'Singh' instead of 'Kaur' in official records. - ਜਗਿੰਦਰੋ ਦੇ ਪਰਿਵਾਰ ਦਾ ਆਸਟ੍ਰੇਲੀਆ ਨਾਲ ਕਈ ਪੀੜੀਆਂ ਪੁਰਾਣਾ ਨਾਤਾ ਹੈ। ਉਹਨਾਂ ਦੇ ਪਿਤਾ ਦੇ ਨਾਨਾ ਜੀ ਮੰਗਲ ਸਿੰਘ 1878 ਵਿੱਚ ਆਸਟ੍ਰੇਲੀਆ ਪਹੁੰਚੇ ਸਨ ਅਤੇ ਫਾਰ ਨਾਰਥ ਕੁਈਨਜ਼ਲੈਂਡ ਦੇ ਗੋਰਡਨਵੇਲ ਅਤੇ ਟੇਬਲਲੈਂਡਜ਼ ਇਲਾਕਿਆਂ ਵਿੱਚ ਸਾਲਾਂ ਤੱਕ ਦਰੱਖਤ ਕੱਟਣ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਦਾ ਕੰਮ ਕੀਤਾ। ਇਸ ਐਪੀਸੋਡ ਵਿੱਚ ਜਗਿੰਦਰੋ ਆਪਣੇ ਪਰਵਾਸ ਸਫ਼ਰ ਬਾਰੇ ਗੱਲ ਕਰਦੇ ਹਨ ਕਿ ਜਦੋਂ ਔਰਤਾਂ ਤੇ ਪਰਿਵਾਰਾਂ ਲਈ ਆਸਟ੍ਰੇਲੀਆ ਆਉਣ ਦੇ ਰਾਹ ਖੁੱਲ੍ਹੇ ਤਾਂ ਉਹ 1957 ਵਿੱਚ ਮਹਿਜ਼ ਦੋ ਸਾਲ ਦੀ ਉਮਰ ਵਿੱਚ ਆਪਣੀ ਮਾਂ ਨਾਲ ਪੰਜਾਬ ਤੋਂ ਆਸਟ੍ਰੇਲੀਆ ਆਏ। ਉਨ੍ਹਾਂ ਕੁਈਨਜ਼ਲੈਂਡ ਦੇ ਦੂਰ-ਦੁਰਾਡੇ ਖੇਤਾਂ ਵਿੱਚ ਰਹਿੰਦੀਆਂ ਪੰਜਾਬੀ ਮਹਿਲਾਵਾਂ ਦੀ ਰਹਿਣੀ ਬਹਿਣੀ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਕਿਉਂ ਪਹਿਲਾਂ ਆਈਆਂ ਔਰਤਾਂ ਦੇ ਨਾਮਾਂ ਪਿੱਛੇ ਸਰਕਾਰੀ ਰਿਕਾਰਡਾਂ ਵਿੱਚ 'ਕੌਰ' ਦੀ ਥਾਂ 'ਸਿੰਘ' ਦਰਜ ਕੀਤਾ ਜਾਂਦਾ ਸੀ।
    Show More Show Less
    19 mins
  • 'I built a life here’: A grandmother and granddaughter on migration, identity and language across generations - ‘ਚਿੱਠੀਆਂ ਤੋਂ ਫੋਨ ਤੱਕ ਦਾ ਸਫਰ’: ਇੱਕ ਦਾਦੀ ਅਤੇ ਪੋਤੀ ਦੀ ਪੀੜ੍ਹੀ ਦਰ ਪੀੜ੍ਹੀ ਭਾਸ਼ਾ ਤੇ ਅਪਣੱਤ ਨਾਲ ਜੁੜੇ ਰਹਿਣ ਦੀ ਕਹਾਣੀ
    Apr 24 2026
    In this interview, Simar Kaur recounts her migration from Punjab to Australia in 1973, her early encounters with an unfamiliar country, and the life and business she built in Far North Queensland. Alongside her journey, her granddaughter Jaspreet Kaur reflects on growing up between cultures, sustaining Punjabi language and identity, and how belonging evolves across generations. - 1949 ਵਿੱਚ ਫਗਵਾੜੇ ਨੇੜਲੇ ਪਿੰਡ ਮੰਧਾਲੀ ਵਿੱਚ ਜਨਮੀ ਸਿਮਰ ਕੌਰ 1973 ਵਿੱਚ 23–24 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਆਈ। ਸੰਚਾਰ ਦੀ ਘਾਟ ਅਤੇ ਵੱਖਰੇ ਸਭਿਆਚਾਰ ਦੇ ਬਾਵਜੂਦ ਉਨ੍ਹਾਂ ਨੇ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਆਪਣਾ ਪਰਿਵਾਰ ਵਸਾਇਆ ਅਤੇ ਕਾਰੋਬਾਰ ਖੜ੍ਹਾ ਕੀਤਾ। ਉਨ੍ਹਾਂ ਦੀ ਪੋਤੀ ਜਸਪ੍ਰੀਤ ਕੌਰ, ਆਸਟ੍ਰੇਲੀਆ ਵਿੱਚ ਜੰਮੀ ਹੋਣ ਦੇ ਬਾਵਜੂਦ ਸੁਚੱਜੀ ਪੰਜਾਬੀ ਬੋਲਦੀ ਹੈ। ਦਾਦੀ–ਪੋਤੀ ਅਨੁਸਾਰ ਪਰਵਾਸ ਸਿਰਫ ਇੱਕ ਇਨਸਾਨ ਦੀ ਯਾਤਰਾ ਨਹੀਂ ਹੁੰਦੀ, ਬਲਕਿ ਇਹ ਵੱਖਰੀ ਧਰਤੀ 'ਤੇ ਕਈ ਪੀੜ੍ਹੀਆਂ ਤੱਕ ਚੱਲਣ ਵਾਲੀ ਪਹਿਚਾਣ ਦਾ ਮੁੱਢ ਹੈ। ਦਾਦੀ ਮੰਨਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਹੋਰ ਵੀ ਜ਼ਿਆਦਾ ਆਸਟ੍ਰੇਲੀਆਈ ਸਮਾਜ ਵਿੱਚ ਰਲ ਜਾਣਗੀਆਂ, ਪਰ ਆਪਣੀ ਸਭਿਆਚਾਰਕ ਜੜਾਂ ਨੂੰ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ।
    Show More Show Less
    19 mins
  • ‘You start to merge those two identities’: Between two worlds in a Punjabi-Australian family - 'ਦੋ ਪਹਿਚਾਣਾਂ ਦਾ ਸੁਮੇਲ': ਨਰਿੰਦਰ ਦੇ ਪੰਜਾਬਣ-ਆਸਟ੍ਰੇਲੀਅਨ ਹੋਣ ਦੀ ਦੋਹਰੀ ਪਹਿਚਾਣ ਦੀ ਕਹਾਣੀ
    May 8 2026
    Growing up as a Punjabi in 1970s regional Australia, Narinder Singh reflects on her family’s migration journey that began when her father arrived in 1956. Her parents married in Cairns in 1965, building a life in Far North Queensland while holding closely to their faith, language and traditions. Narinder recalls balancing Punjabi life at home with Australian life at school, saying, 'As children, we were woken up quite early at home to listen to kirtan and paath records,' traditions she came to appreciate more deeply as she grew older. Now a parent herself, she says she has learnt to “merge” both identities while passing on values of community, honesty and Sikh traditions to her children. - ਨਰਿੰਦਰ ਸਿੰਘ 'ਨਿੰਦੇ' ਨੇ ਇਸ ਇੰਟਰਵਿਊ ਰਾਹੀਂ 1970ਵੇ ਦੇ ਦਹਾਕੇ ਦੌਰਾਨ ਰੀਜਨਲ ਆਸਟ੍ਰੇਲੀਆ ਵਿੱਚ ਇੱਕ ਪੰਜਾਬਣ-ਅਸਟਰੇਲੀਅਨ ਵਜੋਂ ਵੱਡੀ ਹੋਣ ਦੇ ਤਜੁਰਬੇ ਨੂੰ ਬਾਖੂਬੀ ਬਿਆਨ ਕੀਤਾ ਹੈ। ਉਨ੍ਹਾਂ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਦੇ ਮਾਪਿਆਂ ਵੱਲੋਂ ਘਰ ਦੇ ਬੱਚਿਆਂ ਨੂੰ ਸਵੇਰੇ ਜਲਦੀ ਉਠਾ ਕੇ ਕੀਰਤਨ ਅਤੇ ਪਾਠ ਦੀਆਂ ਰਿਕਾਰਡਿੰਗਾਂ ਸੁਣਾਈਆਂ ਜਾਂਦੀਆਂ ਸਨ, ਜਿਨ੍ਹਾਂ ਦੀ ਮਹੱਤਤਾ ਉਸਨੂੰ ਵੱਡੀ ਉਮਰ ਵਿੱਚ ਜਾ ਕੇ ਵਧੀਕ ਸਮਝ ਆਈ। ਅੱਜ ਇੱਕ ਮਾਂ ਵਜੋਂ ਉਹ ਕਹਿੰਦੀ ਹੈ ਕਿ ਉਸਨੇ ਆਪਣੀ ਆਸਟ੍ਰੇਲੀਆਈ ਅਤੇ ਪੰਜਾਬੀ ਦੋਹਾਂ ਪਹਿਚਾਣਾਂ ਨੂੰ 'ਮਿਲਾਉਣਾ' ਸਿੱਖ ਲਿਆ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਇਮਾਨਦਾਰੀ ਅਤੇ ਸਿੱਖ ਧਰਮ ਦੀਆਂ ਕਦਰਾਂ ਸਿਖਾ ਰਹੀ ਹੈ, ਪਰ ਨਾਲ ਹੀ ਉਸ ਨੇ ਇਹ ਵੀ ਜਾਣ ਲਿਆ ਹੈ ਕਿ ਪੰਜਾਬੀ ਸਭਿਆਚਾਰ ਦੀਆਂ ਕਈ ਗੱਲਾਂ ਆਸਟ੍ਰੇਲੀਅਨ ਰਹਿਣੀ-ਬਹਿਣੀ 'ਤੇ ਨਹੀਂ ਢੁੱਕਦੀਆਂ ਤੇ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਇੱਕ ਆਸਟ੍ਰੇਲੀਅਨ ਪੰਜਾਬੀ ਹੋਣ ਵਜੋਂ 'ਸਭ ਕੁੱਝ ਸਾਡੇ ਲਈ ਨਹੀਂ ਹੈ।'
    Show More Show Less
    17 mins
  • From 1898 migration to Cyclone Larry recovery: Gurmeet Kaur’s story of rebuilding life in Queensland - ਸਾਇਕਲੋਨ ਲੈਰੀ ਦੌਰਾਨ ਸਭ ਕੁੱਝ ਗਵਾਉਣ ਤੋਂ ਬਾਅਦ ਮੁੜ ਖੜ੍ਹੀ ਕੀਤੀ ਜ਼ਿੰਦਗੀ: ਗੁਰਮੀਤ ਕੌਰ ਦੀ ਪ੍ਰੇਰਣਾਦਾਇਕ ਕਹਾਣੀ
    May 22 2026
    Gurmeet Kaur’s family story traces more than a century of Punjabi presence in Australia, beginning with her husband’s grandfather Daleep Singh, who arrived in 1898 as a hawker and farmer. He later died in Bombay while travelling back to India, never making it home to his village in Punjab. Today, Gurmeet’s family is part of Australia’s fifth-generation Punjabi community. She reflects on migration, sacrifice, family separation, working on banana farms, rebuilding after Cyclone Larry, and raising children in Far North Queensland. - ਗੁਰਮੀਤ ਕੌਰ ਦਾ ਪਰਿਵਾਰ ਆਸਟ੍ਰੇਲੀਆ ਵਸਦੀ ਪੰਜਵੀਂ ਪੁਸ਼ਤ ਵਿੱਚੋਂ ਹੈ। ਗੁਰਮੀਤ ਕੌਰ ਦੇ ਪਤੀ ਦੇ ਦਾਦਾ ਦਲੀਪ ਸਿੰਘ ਦੇ 1898 ਵਿੱਚ ਇੱਥੇ ਆਉਣ ਤੋਂ ਇਸ ਪਰਿਵਾਰ ਦਾ ਪਰਵਾਸ ਸਫ਼ਰ ਸ਼ੁਰੂ ਹੋਇਆ। ਜਦੋਂ ਗੁਰਮੀਤ ਕੌਰ 1984 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਈ, ਤਾਂ ਹਿਜਰਤ ਦੀ ਹਕੀਕਤ ਕਾਫ਼ੀ ਵੱਖਰੀ ਅਤੇ ਮੁਸ਼ਕਲ ਸੀ। ਫਾਰ ਨੌਰਥ ਕੁਈਨਜ਼ਲੈਂਡ ਵਿੱਚ ਗੁਰਮੀਤ ਨੇ ਕੇਲਿਆਂ ਦੀ ਪੈਕਿੰਗ ਦਾ ਕੰਮ ਕੀਤਾ। 2006 ਵਿੱਚ ਚੱਕਰਵਾਤੀ ਤੂਫ਼ਾਨ 'ਲੈਰੀ' (Cyclone Larry) ਨੇ ਉਨ੍ਹਾਂ ਦਾ ਘਰ ਅਤੇ ਫਾਰਮ ਤਬਾਹ ਕਰ ਦਿੱਤਾ। ਦੁੱਖ ਦੀ ਗੱਲ ਇਹ ਸੀ ਕਿ ਉਸੇ ਸਾਲ ਪਰਿਵਾਰ ਨੇ ਆਪਣੀ ਇੰਸ਼ੋਰੈਂਸ ਰੱਦ ਕਰਵਾਈ ਸੀ। ਵੱਡੇ ਨੁਕਸਾਨ ਦੇ ਬਾਵਜੂਦ, ਉਨ੍ਹਾਂ ਨੇ ਮੁੜ ਤੋਂ ਆਪਣੀ ਜ਼ਿੰਦਗੀ ਖੜ੍ਹੀ ਕੀਤੀ। ਇਸ ਇੰਟਰਵਿਉ ਰਾਹੀਂ ਗੁਰਮੀਤ ਕੌਰ ਨੇ ਸੰਘਰਸ਼ ਅਤੇ ਹਿੰਮਤ ਦੇ ਕਈ ਦਿਲ ਟੁੰਬਵੇਂ ਤਜੁਰਬੇ ਸਾਂਝੇ ਕੀਤੇ ਹਨ।
    Show More Show Less
    34 mins